ਯਾਤਰਾ ਕਰਨ ਤੋਂ ਪਹਿਲਾਾਂ

ਯਾਤਰਾ ਕਰਨ ਤੋਂ ਪਹਿਲਾਾਂ

ਯਾਤਰਾ ਕਰਨ ਤੋਂ ਪਹਿਲਾਾਂ

 

ਪਬਲਿਕਟਰ ਾਂਸਪੋਰਟਨ ੈੱ ਟਵਰਕ'ਤੇਯ ਤਰਕਰਦੇਸਮੇਂਇਹਨ ਾਂਲਤਿੰਨਕੋਲਵਡ-ਸੁਰੈੱਲਿਅਤਲਵਵਹ ਰ ਾਂਦੀਪ ਿਣਕਰਕੇਆਪਣੀਜਨਤਕਆਵ ਜ ਈਯ ਤਰਨ ਿੰਸੁਰੈੱਲਿਅਤਬਣ ਓ।

ਯਾਤਰਾਕਰਨਤੋਂਪਹਿਲਾਾਂ

ਸੰਪਰਕਲੱਭਣਹ ੱਚਮੱਦਦਕਰਨਲਈਆਪਣੀmykiਨ ੰਰਹਿਸਟਰਕਰੋ।

ਤੁਸੀਂ PTV ਐਪ ਰਾਹੀਂ ਜਾਂ 1800 800 007 'ਤੇ ਫ਼ੋਨ ਕਰਕੇ ਆਪਣੀ myki ਨੂੰ ਔਨਲਾਈਨ ਰਜਿਸਟਰ ਕਰ ਸਕਦੇ ਹੋ, ਅਤੇ ਰਜਿਸਟ੍ਰੇਸ਼ਨ ਤੁਰੰਤ ਹੋ ਜਾਂਦੀ ਹੈ।  ਰਜਿਸਟਰ ਕਰਨ ਲਈ ਤੁਹਾਨੂੰ ਆਪਣੇ 15-ਅੰਕਾਂ ਵਾਲੇ myki ਨੰਬਰ ਦੀ ਲੋੜ ਪਵੇਗੀ।

ਨਵੀਆਂ ਸੰਪਰਕ ਵਾਲੀਆਂ ਜਗ੍ਹਾਵਾਂ ਦਾ ਪਤਾ ਕਰਨ ਲਈ, ਕਰੋਨਾਵਾਇਰਸ (COVID-19) ਵਿਕਟੋਰੀਆ 'ਤੇ ਜਾਓ।

ਸਾਡੇ Journey planner (ਜਰਨੀ ਪਲਾਨਰ) ਦੀ ਵਰਤੋਂ ਕਰਕੇ ਪਹਿਲਾਂ ਹੀ ਯੋਜਨਾ ਬਣਾਓ, ਸਾਡੇ ਰਸਤੇ ਵਿੱਚ ਰੁਕਾਵਟਾਂ ਵਾਲੇ ਪੰਨੇ ਨੂੰ ਦੇਖੋ ਜਾਂ ਜੇਕਰ ਤੁਹਾਨੂੰ ਯਾਤਰਾ ਕਰਨ ਤੋਂ ਪਹਿਲਾਂ ਮਦਦ ਦੀ ਲੋੜ ਹੈ ਤਾਂ ਸਾਡੇ ਨਾਲ 1800 800 007 'ਤੇ ਸੰਪਰਕ ਕਰੋ।

ਆਪਣੀ myki ਨੂੰ ਹੁਣੇ ਰਜਿਸਟਰ ਕਰੋ

ਪਬਲਿਕ ਟ੍ਰਾਂਸਪੋਰਟ ਨੈੱਟਵਰਕ ਵਿੱਚ QR ਕੋਡਾਂ ਦੀ ਵਰਤੋਂ ਕਰਕੇ ਚੈੱਕ-ਇਨ ਕਰੋ

ਕਿਰਪਾ ਕਰਕੇ ਹਰ ਵਾਰ ਜਦੋਂ ਤੁਸੀਂ ਪਬਲਿਕ ਟ੍ਰਾਂਸਪੋਰਟ ਸਟੇਸ਼ਨਾਂ ਅਤੇ ਅੱਡਿਆਂ 'ਤੇ QR ਕੋਡ ਦੇਖਦੇ ਹੋ ਅਤੇ ਜਦੋਂ ਤੁਸੀਂ ਰੇਲ ਗੱਡੀਆਂ, ਟਰਾਮਾਂ ਅਤੇ ਬੱਸਾਂ 'ਤੇ ਸਫ਼ਰ ਕਰਦੇ ਹੋ ਤਾਂ ਚੈੱਕ ਇਨ ਕਰੋ।

QR ਕੋਡ ਟਰਾਮਾਂ, ਰੇਲਗੱਡੀਆਂ ਅਤੇ ਬੱਸਾਂ ਦੇ ਨਾਲ-ਨਾਲ ਫ੍ਰੀ ਟਰਾਮ ਜ਼ੋਨ ਵਿੱਚ ਟਰਾਮ ਸਟਾਪਾਂ 'ਤੇ, ਮੈਟਰੋ ਅਤੇ ਵੀ/ਲਾਈਨ ਸਟੇਸ਼ਨਾਂ ਅਤੇ ਬਦਲਵੇਂ ਬੱਸ ਸਟਾਪਾਂ ਵਿੱਚ ਵੀ ਲਗਾਏ ਗਏ ਹਨ।

ਕਿਰਪਾ ਕਰਕੇ ਹਰ ਵਾਰ ਜਦੋਂ ਤੁਸੀਂ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ QR ਕੋਡ ਦੇਖਦੇ ਹੋ ਅਤੇ ਜਦੋਂ ਤੁਸੀਂ ਰੇਲਗੱਡੀਆਂ, ਟਰਾਮਾਂ ਅਤੇ ਬੱਸਾਂ 'ਤੇ ਸਫ਼ਰ ਕਰਦੇ ਹੋ (ਭਾਵੇਂ ਪਹਿਲਾਂ ਹੀ ਰਜਿਸਟਰਡ myki ਨਾਲ ਛੁਹਾ ਚੁੱਕੇ ਹੋ) ਤਾਂ ਚੈੱਕ-ਇਨ ਕਰੋ। QR ਕੋਡ ਸੰਪਰਕ ਲੱਭਣ ਵਿੱਚ ਸਿਹਤ ਵਿਭਾਗ ਦੀ ਸਹਾਇਤਾ ਕਰਦੇ ਹਨ ਜਦੋਂ ਕੋਈ COVID-19 ਜਨਤਕ ਸੰਪਰਕ ਵਾਲੀ ਸਾਈਟ ਬਣਦੀ ਹੈ।

ਮਾਸਕ ਪਹਿਨੋ

ਪਬਲਿਕ ਟ੍ਰਾਂਸਪੋਰਟ 'ਤੇ ਯਾਤਰਾ ਕਰਦੇ ਸਮੇਂ ਤੁਹਾਨੂੰ ਆਪਣੀ ਪੂਰੀ ਯਾਤਰਾ ਦੌਰਾਨ ਆਪਣੇ ਨੱਕ ਅਤੇ ਮੂੰਹ ਨੂੰ ਢੱਕਣ ਵਾਲਾ ਇੱਕ ਚੰਗੀ ਤਰਾਂ ਫਿੱਟ ਹੁੰਦਾ ਫੇਸ ਮਾਸਕ ਪਹਿਨਣਾ ਚਾਹੀਦਾ ਹੈ।

ਟਰਾਮ, ਬੱਸ ਅੱਡਿਆਂ ਅਤੇ ਬਾਹਰੀ ਰੇਲਵੇ ਸਟੇਸ਼ਨ ਪਲੇਟਫਾਰਮਾਂ 'ਤੇ ਮਾਸਕ ਪਹਿਨਣ ਦੀ ਪੁਰਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ ਜਿੱਥੇ ਤੁਸੀਂ ਦੂਜਿਆਂ ਤੋਂ ਸੁਰੱਖਿਅਤ 1.5 ਮੀਟਰ ਦੀ ਦੂਰੀ ਨਹੀਂ ਰੱਖ ਸਕਦੇ ਹੋ।

ਪਬਲਿਕ ਟਰਾਂਸਪੋਰਟ ਅਤੇ ਵਪਾਰਕ ਯਾਤਰੀ ਵਾਹਨਾਂ ਜਿਵੇਂ ਕਿ ਟੈਕਸੀਆਂ ਵਿੱਚ ਫੇਸ ਮਾਸਕ ਪਹਿਨਣ  ਬਾਰੇ ਹੋਰ ਪੜ੍ਹੋ।

ਤੁਸੀਂ ਕੋਰੋਨਾਵਾਇਰਸ ਵਿਕਟੋਰੀਆ ਵੈੱਬਸਾਈਟ 'ਤੇ 'ਕਦੋਂ ਅਤੇ ਕਿੱਥੇ ਤੁਹਾਨੂੰ ਫੇਸ ਮਾਸਕ ਪਹਿਨਣ ਦੀ ਲੋੜ ਹੈ' ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ।

ਅਸੀਂ ਸਾਰਿਆਂ ਨੂੰ ਪਬਲਿਕ ਆਵਾਜਾਈ 'ਤੇ ਚੰਗੀ ਸਾਫ਼-ਸਫ਼ਾਈ ਵਾਲੀਆਂ ਆਦਤਾਂ ਅਨੁਸਾਰ ਵਤੀਰਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ:

  • ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਧੋਵੋ
  • ਜੇਕਰ ਤੁਸੀਂ ਬਿਮਾਰ ਹੋ, ਤਾਂ ਘਰ ਰਹੋ ਅਤੇ ਟੈਸਟ ਕਰਵਾਓ
  • ਆਪਣੀ ਦੂਰੀ ਰੱਖੋ ਜਿੱਥੇ ਤੁਸੀਂ ਕਰ ਸਕਦੇ ਹੋ
  • ਸਾਡੇ ਡਰਾਈਵਰਾਂ ਦੇ ਆਲੇ ਦੁਆਲੇ ਖਾਲੀ ਰੱਖੀ ਜਗ੍ਹਾ (ਕਲੀਅਰੈਂਸ ਜ਼ੋਨ) ਦਾ ਆਦਰ ਕਰੋ
  • ਸਾਰੇ ਪਲੇਟਫਾਰਮ 'ਤੇ ਖਿੱਲਰ ਕੇ ਖੜ੍ਹੇ ਹੋਵੋ ਅਤੇ ਦਰਵਾਜ਼ਿਆਂ ਦੇ ਰਸਤੇ ਖ਼ਾਲੀ ਰੱਖੋ