ਇਸ ਗਰਮੀ ਵਿੱਚ ਚਲੋ ਚੱਲੀਏ!
ਇਸ ਵਾਰ ਗਰਮੀ ਵਿੱਚ ਦੇਖਣ ਅਤੇ ਕਰਨ ਲਈ ਬਹੁਤ ਕੁੱਝ ਹੈ। ਸ਼ਹਿਰ ਵਿੱਚ ਰਾਤ ਦੇ ਖਾਣੇ ਅਤੇ ਸਿਡਨੀ ਮਾਇਰ ਸੰਗੀਤ ਬਾਊਲ ਵਿੱਚ ਸੰਗੀਤ ਸਮਾਰੋਹ ਤੋਂ ਲੈ ਕੇ ਸੇਲਾਂ 'ਤੇ ਖਰੀਦਦਾਰੀ ਕਰਨ ਜਾਂ ਆਸਟ੍ਰੇਲੀਅਨ ਓਪਨ ਵਿੱਚ ਟੈਨਿਸ ਦੇਖਣ ਤੱਕ… ਚਲੋ ਇੱਕ ਯਾਦਗਾਰ ਗਰਮੀ ਦੇ ਮੌਸਮ ਲਈ ਤਿਆਰ ਹੋ ਜਾਓ।
ਸਮਾਗਮਾਂ ਤੱਕ ਜਾਣ ਦਾ ਸਭ ਤੋਂ ਵਧੀਆ ਤਰੀਕਾ ਜਨਤਕ ਆਵਾਜਾਈ ਹੈ। ਭਾਵੇਂ ਤੁਸੀਂ ਟਰਾਮ, ਰੇਲ ਜਾਂ ਬੱਸ ਰਾਹੀਂ ਸਫ਼ਰ ਕਰ ਰਹੇ ਹੋ, ਇਹ ਸੁਵਿਧਾਜਨਕ ਹੈ, ਵਾਤਾਵਰਨ ਲਈ ਚੰਗਾ ਹੈ ਅਤੇ ਤੁਹਾਨੂੰ ਪਾਰਕਿੰਗ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਇਸ ਤਿਉਹਾਰ ਦੇ ਸੀਜ਼ਨ ਵਿੱਚ ਜਨਤਕ ਆਵਾਜਾਈ 'ਤੇ ਯਾਤਰਾ ਕਰਨ ਦੇ ਕੁੱਝ ਹੋਰ ਲਾਭਾਂ ਨੂੰ ਨਾ ਭੁੱਲੋ:
- ਕ੍ਰਿਸਮਿਸ ਵਾਲੇ ਦਿਨ ਮੁਫ਼ਤ ਯਾਤਰਾ
- ਨਵੇਂ ਸਾਲ ਦੀ ਸ਼ਾਮ 6 ਵਜੇ ਤੋਂ ਬਾਅਦ ਮੁਫ਼ਤ ਯਾਤਰਾ
- "PTV ਨਾਈਟ ਨੈਟਵਰਕ" ਮਹਾਨਗਰੀ ਖੇਤਰਾਂ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਸਾਰੀ ਰਾਤ ਯਾਤਰਾ ਪ੍ਰਦਾਨ ਕਰਦਾ ਹੈ
- 5 ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਯਾਤਰਾ ਕਰਦੇ ਹਨ
- 5-18 ਸਾਲ ਦੀ ਉਮਰ ਦੇ ਲੋਕਾਂ ਨੂੰ ਰਿਆਇਤ ਦਿੱਤੀ ਜਾਂਦੀ ਹੈ
ਤੁਸੀਂ ਅੱਗੇ ਹੋਰ ਕਿੱਥੇ ਜਾ ਰਹੇ ਹੋ? ਆਪਣੇ myki ਕਾਰਡ ਨੂੰ ਟਾਪ ਅੱਪ ਕਰੋ ਅਤੇ ਹੁਣੇ ਆਪਣੀ ਯਾਤਰਾ ਦੀ ਯੋਜਨਾ ਬਣਾਓ।